ਨਵੀਂ ਦਿੱਲੀ— ਜੋੜਾਂ ਦਾ ਦਰਦ ਬਹੁਤ ਹੀ ਤਕਲੀਫਦੇਹ ਹੁੰਦਾ ਹੈ ਅਤੇ ਇਸ ਕਾਰਨ ਚੱਲਣ-ਫਿਰਨ ਅਤੇ ਹਰ ਕੰਮ ਕਰਨ 'ਚ ਕਾਫੀ ਮੁਸ਼ਕਲ ਹੁੰਦੀ ਹੈ। ਇਨ੍ਹਾਂ 'ਚੋਂ ਕੁਝ ਸਮੱਸਿਆਵਾਂ ਲਈ ਤਾਂ ਸਰਜਰੀ ਦੀ ਲੋੜ ਹੁੰਦੀ ਹੈ ਪਰ ਜ਼ਿਆਦਾਤਰ ਜੋੜਾਂ ਦੇ ਦਰਦ 'ਚ ਰਾਹਤ ਲਈ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾਅ ਸਕਦੇ ਹੋ :
* ਮਸਾਜ ਥੈਰੇਪੀ
ਮਸਾਜ ਥੈਰੇਪੀ ਜੋੜਾਂ ਦੇ ਦਰਦ ਦਾ ਇੱਕ ਆਸਾਨ ਤਰੀਕਾ ਹੈ। ਇਸ ਨਾਲ ਜੋੜਾਂ ਦੇ ਦਰਦ 'ਚ ਜਲਦ ਰਾਹਤ ਮਿਲਦੀ ਹੈ। ਮਸਾਜ ਥੈਰੇਪੀ ਨਾਲ ਸਰੀਰ 'ਚ ਖ਼ੂਨ ਦਾ ਸੰਚਾਰ ਠੀਕ ਹੁੰਦਾ ਹੈ ਅਤੇ ਜੋੜਾਂ 'ਚ ਸੋਜ ਵੀ ਘੱਟ ਹੋ ਜਾਂਦੀ ਹੈ। ਤੁਸੀਂ ਇਸ ਨੂੰ ਘਰ 'ਚ ਕਿਸੇ ਵੀ ਫੀਜ਼ੀਓ-ਥੈਰੇਪਸਿਟ ਦੀ ਮਦਦ ਨਾਲ ਕਰ ਸਕਦੇ ਹੋ। ਫਿਜ਼ੀਓ-ਥੈਰੇਪਿਸਟ ਤੋਂ ਇਸ ਨੂੰ ਸਿੱਖਣ ਤੋਂ ਬਾਅਦ ਤੁਸੀਂ ਇਸ ਨੂੰ ਘਰ 'ਚ ਵੀ ਕਰ ਸਕਦੇ ਹੋ। ਸਰ੍ਹੋਂ, ਜੈਤੂਨ ਅਤੇ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਜੋੜਾਂ ਦੇ ਦਰਦ ਤੋਂ ਕਾਫ਼ੀ ਰਾਹਤ ਮਿਲਦੀ ਹੈ।
* ਆਈਸ ਥੈਰੇਪੀ
ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਬਰਫ ਥੈਰੇਪੀ ਨਾਲ ਵੀ ਰਾਹਤ ਮਿਲਦੀ ਹੈ। ਇੱਕ ਦਿਨ 'ਚ ਕਈ ਵਾਰ 15 ਤੋਂ 20 ਮਿੰਟ ਤੱਕ ਇਹ ਥੈਰੇਪੀ ਲੈਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨਾਲ ਜੋੜਾਂ 'ਚ ਦਰਦ ਤਾਂ ਘਟਦੀ ਹੀ ਹੈ, ਸੋਜ 'ਚ ਵੀ ਕਮੀ ਆਉਂਦੀ ਹੈ।
* ਹੀਟ ਥੈਰੇਪੀ
ਪ੍ਰਭਾਵਿਤ ਜੋੜਾਂ ਦੇ ਦਰਦ 'ਤੇ ਤਿੰਨ ਮਿੰਟ ਤੱਕ ਹੀਟ ਥੈਰੇਪੀ ਕਾਫੀ ਅਸਰਦਾਰ ਹੋ ਸਕਦੀ ਹੈ। ਹੀਟ ਥੈਰੇਪੀ ਨਾਲ ਸੋਜ ਘੱਟ ਹੁੰਦੀ ਹੈ ਅਤੇ ਜੋੜਾਂ ਦੇ ਦਰਦ 'ਚ ਰਾਹਤ ਮਿਲਦੀ ਹੈ। ਹੀਟ ਥੈਰੇਪੀ ਕਿਸੇ ਹੌਟ ਬੈਗ ਜਾਂ ਤੌਲੀਏ ਨਾਲ ਹੀ ਲਈ ਜਾ ਸਕਦੀ ਹੈ। ਸਿੱਧੀ ਹੀਟ ਥੈਰੇਪੀ ਨੁਕਸਾਨਦਾਇਕ ਹੋ ਸਕਦੀ ਹੈ।
* ਦਵਾਈਆਂ
ਜੋੜਾਂ ਦੇ ਦਰਦ ਦੇ ਇਲਾਜ ਲਈ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਕੁਝ ਦਵਾਈਆਂ ਦੀ ਵਰਤੋਂ ਵੀ ਕਰ ਸਕਦੇ ਹੋ।
* ਆਰਾਮ
ਜੋੜਾਂ ਦੇ ਦਰਦ 'ਚ ਹੋਣ ਦੀ ਸਥਿਤੀ 'ਚ ਆਰਾਮ ਕਰਨ ਨਾਲ ਵੀ ਇਸ ਤੋਂ ਮੁਕਤੀ ਮਿਲਦੀ ਹੈ। ਆਰਾਮ ਕਰਨ ਨਾਲ ਸਾਡੇ ਜੋੜਾਂ ਅਤੇ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਇਸ ਨਾਲ ਦਰਦ ਠੀਕ ਹੋਣ ਦੀ ਸੰਭਾਵਨਾ ਵੀ ਕਾਫ਼ੀ ਵਧ ਜਾਂਦੀ ਹੈ।
ਕੀ ਤੁਸੀਂ ਜਾਣਦੇ ਹੋ ਛੋਲਿਆਂ ਦੀ ਦਾਲ ਖਾਣ ਇਨ੍ਹਾਂ ਫਾਇਦਿਆਂ ਦੇ ਬਾਰੇ ...
NEXT STORY